ਮੁੱਖ ਚੋਣ ਅਫਸਰ ਪੰਜਾਬ ਦੀ ਦਫਤਰੀ ਵੈਬ ਸਾਈਟ ਤੇ ਆਪ ਜੀ ਦਾ ਸਵਾਗਤ ਹੈ
Skip Navigation Linksਮੁੱਖ ਸਫਾ : ਆਮ ਸਵਾਲ

 

ਆਮ ਸਵਾਲ

  ਪੰਨਾ 1 2| 3 |

ਪ੍ਰ.21

ਚੋਣ ਰਜਿਸ਼ਟ੍ਰੇਸ਼ਨ ਅਫਸਰ ਨੂੰ ਕੌਣ ਨਿਯੁਕਤ ਕਰਦਾ ਹੈ ?

ਉੱਤਰ

ਲੋਕ ਪ੍ਰਤੀਨਿਧਤਾ ਐਕਟ 1950, ਦੀ ਧਾਰਾ 13 ਬੀ ਦੇ ਅਧੀਨ ਭਾਰਤ ਚੋਣ ਕਮਿਸ਼ਨ ਰਾਜ/ ਸੰਘ ਖੇਤਰ ਨਾਲ ਸਲਾਹ-ਮਸ਼ਵਰਾ ਕਰਕੇ ਸਰਕਾਰੀ ਅਫਸਰ ਨੂੰ ਜਾਂ ਸਥਾਨਕ ਅਧਿਕਾਰੀ ਨੂੰ ਚੋਣ ਰਜਿਸਟ੍ਰੇਸ਼ਨ ਅਫਸਰ ਨਿਯੁਕਤ ਕਰਦਾ ਹੈ । ਭਾਰਤ ਚੋਣ ਕਮਿਸ਼ਨ ਵੋਟਰ ਸੂਚੀਆਂ ਦੀ ਤਿਆਰੀ /ਸੁਧਾਈ ਸਮੇਂ ਚੋਣ ਰਜਿਸਟ੍ਰੇਸ਼ਨ ਅਫਸਰ ਨਾਲ ਇੱਕ ਜਾਂ ਇੱਕ ਤੋਂ ਵੱਧ ਸਹਾਇਕ ਚੋਣ ਰਜਿਸਟ੍ਰੇਸ਼ਨ ਅਫਸਰ ਵੀ ਨਿਯੁਕਤ ਕਰਦਾ ਹੈ ।

ਪ੍ਰ.21

ਹਰੇਕ ਹਲਕੇ ਲਈ ਇੱਕ ਵੋਟਰਾਂ ਦੀ ਲਿਸਟ ਹੁੰਦੀ ਹੈ ਜਿਸਨੂੰ ਕਿ ਵੋਟਰ ਸੂਚੀ ਕਿਹਾ ਜਾਂਦਾ ਹੈ । ਵੋਟਰ ਸੂਚੀ ਵਿੱਚ ਨਾਂ ਦਰਜ਼ ਕਰਾਉਣ ਦੀ ਘੱਟੋਂ ਘੱਟ ਉਮਰ ਕਿੰਨੀ ਹੈ ?

ਉੱਤਰ

ਅਠ੍ਹਾਰਾਂ ਸਾਲ । ਲੋਕ ਪ੍ਰਤੀਨਿਧਤਾ ਐਕਟ 1950 ਸਵਿਧਾਨ ਦੇ ਅਨੁਛੇਦ 326 ਦੀ ਧਾਰਾ 19 ਦੇ ਅਧੀਨ ਵੋਟਰ ਬਣਨ ਦੀ ਘੱਟੋ ਘੱਟ ਉਮਰ 18 ਸਾਲ ਰੱਖੀ ਗਈ ਹੈ ।

ਪ੍ਰ.23

ਕੀ ਭਾਰਤ ਵਿੱਚ ਸ਼ੁਰੂ ਤੋਂ ਹੀ ਵੋਟ ਪਾਉਣ ਦੀ ਉਮਰ ਘੱਟੋ ਘੱਟ 18 ਸਾਲ ਸੀ ?

ਉੱਤਰ

ਨਹੀ। ਪਹਿਲਾ ਵੋਟਰ ਦਰਜ਼ ਕਰਾਉਣ ਦੀ ਉਮਰ ਘੱਟੋ ਘੱਟ 21ਸਾਲ ਸੀ। ਲੋਕ ਪ੍ਰਤਿਨਿਧਤਾ ਐਕਟ 1950 ਸਵਿਧਾਨ ਵਿੱਚ 1988 ਦੇ 61 ਵੇਂ ਸੰਸ਼ੋਧਨ ਅਨੁਸਾਰ 1989 ਦੀ ਧਾਰਾ 21 ਦੇ ਸੰਸ਼ੋਧਨ ਅਨੁਸਾਰ ਵੋਟ ਦਰਜ਼ ਕਰਾਉਣ ਦੀ ਉਮਰ ਘਟਾ ਕੇ 18 ਸਾਲ ਕੀਤੀ ਗਈ ਹੈ । ਇਹ 28.03.1989 ਤੋਂ ਲਾਗੂ ਕੀਤੀ ਗਈ ਹੈ ।

ਪ੍ਰ.24

18 ਸਾਲ ਦੀ ਉਮਰ ਲਈ ਕਿਹਡ਼ੀ ਢੁਕਵੀਂ ਯੋਗਤਾਂ ਮਿਤੀ ਨਿਰਧਾਰਿਤ ਕੀਤੀ ਗਈ ਹੈ? ਮੰਨ ਲਓ ਕਿ ਤੁਸੀ ਅੱਜ 18 ਸਾਲ ਦੀ ਉਮਰ ਦੇ ਹੋ ਗਏ ਹੋ । ਕੀ ਤੁਸੀ ਆਪਣੇ ਆਪ ਨੂੰ ਵੋਟਰ ਦੇ ਤੌਰ ਤੇ ਦਰਜ ਕਰਵਾ ਸਕਦੇ ਹੋ?

ਉੱਤਰ

ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 14 (ਬੀ) ਦੇ ਅਨੁਸਾਰ ਵੋਟਰ ਸੂਚੀ ਬਣਾਉਣ ਜਾਂ ਸੁਧਾਈ ਕਰਨ ਦੀ ਯੋਗਤਾ ਮਿਤੀ ਉਸ ਸਾਲ ਦੀ ਪਹਿਲੀ ਜਨਵਰੀ ਹੈ ਜਿਸ ਵਿੱਚ ਵੋਟਰ ਸੂਚੀ ਬਣਾਈ ਜਾਂ ਸੋਧੀ ਗਈ ਹੈ ।

ਪ੍ਰ.25

ਵੋਟਰ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕਦੋਂ ਕੀਤੀ ਗਈ ਹੈ ?

ਉੱਤਰ

ਸਾਲ 1989 ਤੋਂ ਵੋਟ ਬਣਾਉਣ ਦੀ 21 ਸਾਲ ਤੋਂ ਘਟਾ ਕੇ 18 ਸਾਲ ਕੀਤੀ ਗਈ ਹੈ ।

ਪ੍ਰ.26

ਕੀ ਭਾਰਤ ਦਾ ਗੈਰ-ਨਾਗਰਿਕ ਵੋਟਰ ਬਣ ਸਕਦਾ ਹੈ ?

ਉੱਤਰ

ਨਹੀ। ਉਹ ਵਿਅਕਤੀ ਜੋ ਭਾਰਤ ਦਾ ਨਾਗਰਿਕ ਨਹੀ ਹੈ, ਵੋਟਰ ਨਹੀ ਬਣ ਸਕਦਾ। ਲੋਕ ਪ੍ਰਤੀਨਿਧਤਾ ਐਕਟ 1950 ਦੇ ਅਨੁਛੇਦ 236 ਸੰਵਿਧਾਨ ਦੀ ਧਾਰਾ 16 ਨੂੰ ਪਡ਼੍ਹਦੇ ਹੋਏ ਇਸ ਸਵਾਲ ਨੂੰ ਸਪੱਸ਼ਟ ਕੀਤਾ ਗਿਆ ਹੈ ।

ਪ੍ਰ.27

ਕੀ ਗੈਰ-ਰਿਹਾਇਸ਼ੀ ਭਾਰਤੀ ਨਾਗਰਿਕ ਵੋਟਰ ਬਣ ਸਕਦੇ ਹਨ?

ਉੱਤਰ

ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 19 ਦੇ ਅਨੁਸਾਰ ਕੇਵਲ ਉਹੀ ਵਿਅਕਤੀ ਜੋ ਕਿ ਹਲਕੇ ਵਿੱਚ ਸਾਧਾਰਣ ਰਿਹਾਇਸ਼ੀ ਦੇ ਤੌਰ ਤੇ ਰਹਿ ਰਿਹਾ ਹੈ, ਉਸੀ ਹਲਕੇ ਵਿੱਚ ਆਪਣੀ ਵੋਟ ਦਰਜ਼ ਕਰਵਾ ਸਕਦਾ ਹੈ । ਪਰੰਤੂ, ਉਹ ਗੈਰ-ਰਿਹਾਇਸ਼ੀ ਵਿਅਕਤੀ ਜੋ ਕੀ ਭਾਰਤ ਦਾ ਨਾਗਰਿਕ ਹੈ ਅਤੇ ਸਰਕਾਰੀ ਨੌਕਰੀ ਦੇ ਤਹਿਤ ਭਾਰਤ ਤੋਂ ਬਾਹਰ ਆਸਾਮੀ ਤੇ ਕੰਮ ਕਰ ਰਿਹਾ ਹੈ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 20 (8) (d) ਨੂੰ ਪਡ਼੍ਹਦੇ ਹੋਏ ਧਾਰਾ 20 (3) ਦੀਆਂ ਸ਼ਰਤਾਂ ਦੇ ਅਨੁਸਾਰ ਆਪਣਾ ਨਾਂ ਵੋਟਰ ਦੇ ਤੌਰ ਤੇ ਦਰਜ਼ ਕਰਵਾ ਸਕਦਾ ਹੈ?

ਪ੍ਰ.28

ਜੇਕਰ ਮੈਂ ਪੰਜਾਬ ਵਿੱਚ ਰਹਿੰਦਾ ਅਤੇ ਕੰਮ ਕਰਦਾ ਹਾਂ ਕੀ ਮੈਂ ਆਪਣੀ ਵੋਟ ਆਪਣੇ ਵਾਸੀ ਪਿੰਡ ਵਿੱਚ ਕਰਵਾ ਸਕਦਾ ਹਾਂ ?

ਉੱਤਰ

ਨਹੀ। ਜੇਕਰ ਤੁਸੀ ਪੰਜਾਬ ਵਿੱਚ ਕੰਮ ਕਰਦੇ ਹੋ ਅਤੇ ਰਹਿੰਦੇ ਵੀ ਹੋ, ਧਾਰਾ 19 (b) ਦੇ ਅਧੀਨ ਤੁਸੀ ਪੰਜਾਬ ਦੇ ਸਾਧਾਰਣ ਬਸ਼ਿੰਦੇ ਹੋ। ਇਸ ਲਈ ਤੁਸੀ ਕੇਵਲ ਪੰਜਾਬ ਵਿੱਚ ਹੀ ਆਪਣਾ ਨਾਮ ਦਰਜ਼ ਕਰਵਾ ਸਕਦੇ ਹੋ ਨਾ ਕਿ ਜੱਦੀ ਪਿੰਡ ਵਿੱਚ।

ਪ੍ਰ.29

ਕੀ ਇਕ ਵਿਅਕਤੀ ਇਕ ਤੋਂ ਵੱਧ ਜਗ੍ਹਾਂ ਤੇ ਆਪਣਾਂ ਨਾਮ ਦਰਜ ਕਰਵਾ ਸਕਦਾ ਹੈ ?

ਉੱਤਰ

ਨਹੀ । ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 17 ਅਤੇ 18 ਨੂੰ ਦੇਖਦੇ ਹੋਏ ਇਕ ਵਿਅਕਤੀ ਇਕ ਤੋਂ ਵੱਧ ਜਗ੍ਹਾ ਤੇ ਆਪਣੀ ਵੋਟ ਦਰਜ ਨਹੀ ਕਰਵਾ ਸਕਦਾ ਅਤੇ ਨਾ ਹੀ ਇਕ ਤੋਂ ਵੱਧ ਹਲਕੇ ਵਿੱਚ ।

¦ ਉਪਰ

 ਪੰਨਾ 1 2| 3

 

ਵਿਜ਼ਟਰ ਨੰਬਰ:-3984864                                                                                                               
View Website in English
ਮੁੱਖ ਸਫਾ | ਮੁੱਖ ਚੋਣ ਅਫਸਰ | ਅਦਾਰਾ | ਵੋਟਰ ਸੂਚੀ | ਚੋਣ | ਫਾਰਮ | ਪ੍ਰਕਿਰਿਆ | ਆਮ ਸਵਾਲ | ਸਥਾਨਕ ਝਲਕ | ਨਾਗਰਿਕਤਾ ਜਾਣਕਾਰੀ | ਸੰਪਰਕ ਕਰੋ | ਆਰ.ਟੀ.ਆਈ|
ਸਾਰੇ ਹੱਕ © 2018 ਦਫਤਰ, ਮੁੱਖ ਚੋਣ ਅਫਸਰ, ਪੰਜਾਬ ਕੋਲ ਰਾਖਵੇਂ ਹਨ। ਪ੍ਰਕਾਸ਼ਿਤ :ਤਕਨੀਕੀ ਵਿਭਾਗ ਮੁੱਖ ਚੋਣ ਅਫਸਰ, ਪੰਜਾਬ, ਚੰਡੀਗਡ਼੍ਹ