ਮੁੱਖ ਚੋਣ ਅਫਸਰ ਪੰਜਾਬ ਦੀ ਦਫਤਰੀ ਵੈਬ ਸਾਈਟ ਤੇ ਆਪ ਜੀ ਦਾ ਸਵਾਗਤ ਹੈ
Skip Navigation Linksਮੁੱਖ ਸਫਾ : ਆਮ ਸਵਾਲ

 

ਆਮ ਸਵਾਲ

  ਪੰਨਾ 1 | 2 | 3

ਪ੍ਰ.11

ਕਿਰਪਾ ਕਰਕੇ ਮੈਨੂੰ ਮੇਰੇ ਪੋਲਿੰਗ ਸਟੇਸ਼ਨ ਅਤੇ ਚੋਣ ਹਲਕੇ ਦਾ ਵੇਰਵਾ ਚਾਹੀਦਾ ਹੈ । ਇਸ ਵਾਸਤੇ ਮੈਂ ਕਿਸ ਨਾਲ ਸੰਪਰਕ ਕਰਾਂ ?

ਉੱਤਰ

ਤੁਸੀ ਇਹ ਚੋਣ ਰਜਿਸਟ੍ਰੇਸ਼ਨ ਅਫਸਰ ਦੇ ਦਫਤਰ ਤੋਂ ਪੁੱਛ ਸਕਦੇ ਹੋ ।

ਪ੍ਰ.12

ਮੇਰਾ ਪੁਰਾਣਾ ਸ਼ਨਾਖਤੀ ਕਾਰਡ ਗੁੰਮ ਹੋ ਗਿਆ ਹੈ । ਮੈਂ ਨਵਾਂ ਸ਼ਨਾਖਤੀ ਕਾਰਡ ਕਿਵੇਂ ਹਾਸਲ ਕਰਾਂ ?

ਉੱਤਰ

ਪੁਲਿਸ ਸਟੇਸ਼ਨ ਵਿੱਚ ਦਰਜ਼ ਐਫ.ਆਈ.ਆਰ ਦੀ ਕਾਪੀ ਜਮ੍ਹਾਂ ਕਰਾਓ। 25/- ਰਪਏ ਫੀਸ ਜਮ੍ਹਾਂ ਕਰਵਾਕੇ ਤੁਸੀ ਨਵਾਂ ਸ਼ਨਾਖਤੀ ਕਾਰਡ ਲੈ ਸਕਦੇ ਹੋ।

ਪ੍ਰ.13

ਰਾਜ ਵਿੱਚ ਚੋਣਾਂ ਦੇ ਕੰਮ ਨੂੰ ਕੌਣ ਦੇਖਦਾ ਹੈ ?

ਉੱਤਰ

ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦਾ ਕੰਮ ਮੁੱਖ ਚੋਣ ਅਫਸਰ ਦੇਖਦਾ ਹੈ । ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 13ਏ ਅਤੇ ਲੋਕ ਪ੍ਰਤੀ ਨਿਧਤਾ ਐਕਟ 1951 ਦੀ ਧਾਰਾ 20 ਦੇ ਅਧੀਨ ਰਾਜ/ਸੰਘ ਖੇਤਰ ਦੇ ਮੁੱਖ ਚੋਣ ਅਫਸਰ ਨੂੰ ਚੋਣਾਂ ਦੇ ਕੰਮ ਦੀ ਦੇਖਭਾਲ ਕਰਨ ਤੇ ਨਿਰਦੇਸ਼ ਕਰਨ ਦਾ ਰਾਜ /ਸੰਘ ਖੇਤਰ ਦਾ ਪੂਰਣ ਹੱਕ ਮਿਲਿਆ ਹੋਇਆ ਹੈ ਪਰ ਇਸਦਾ ਸਾਰਾ ਕੰਟ੍ਰੋਲ ਭਾਰਤ ਚੋਣ ਕਮਿਸ਼ਨ ਕੋਲ ਹੁੰਦਾ ਹੈ।

ਪ੍ਰ.14

ਮੁੱਖ ਚੋਣ ਅਫਸਰ ਨੂੰ ਕੌਣ ਨਿਯੁਕਤ ਕਰਦਾ ਹੈ ?

ਉੱਤਰ

ਭਾਰਤ ਚੋਣ ਕਮਿਸ਼ਨ ਨਿਯੁਕਤ ਕਰਦਾ ਹੈ । ਭਾਰਤ ਚੋਣ ਕਮਿਸ਼ਨ ਰਾਜ ਸਰਕਾਰ /ਸੰਘ ਖੇਤਰ ਦੇ ਅਫਸਰ ਨੂੰ ਰਾਜ ਸਰਕਾਰ /ਸੰਘ ਖੇਤਰ ਦੇ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਕੇ ਮੁੱਖ ਚੋਣ ਅਫਸਰ ਦੀ ਨਿਯੁਕਤੀ ਕਰਦਾ ਹੈ ।

ਪ੍ਰ.15

ਜਿਲ੍ਹਿਆਂ ਵਿੱਚ ਚੋਣਾਂ ਦੇ ਕੰਮ ਦੀ ਨਿਗਰਾਨੀ ਕੌਣ ਕਰਦਾ ਹੈ ?

ਉੱਤਰ

ਜਿਲ੍ਹਾ ਚੋਣ ਅਫਸਰ। ਪੰਜਾਬ ਰਾਜ ਵਿੱਚ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਹੀ ਜਿਲ੍ਹਾ ਚੋਣ ਅਫਸਰ ਹੁੰਦਾ ਹੈ । ਲੋਕ ਪ੍ਰਤੀਨਿਧਤਾ ਐਕਟ 1950, ਦੀ ਧਾਰਾ 13AA ਅਧੀਨ ਨਿਗਰਾਨ ਨਿਰਦੇਸ਼ ਦਾ ਕੰਟਰੋਲ ਮੁੱਖ ਚੋਣ ਅਫਸਰ ਦੇ ਅਧੀਨ ਹੁੰਦਾ ਹੈ, ਜਿਲ੍ਹਾ ਚੋਣ ਅਫਸਰ ਜਿਲ੍ਹੇ ਵਿੱਚ ਚੋਣਾਂ ਦਾ ਕੰਮ ਦੇਖਦਾ ਹੈ ।

ਪ੍ਰ.16

ਜਿਲ੍ਹਾ ਚੋਣ ਅਫਸਰ ਦੀ ਨਿਯੁਕਤੀ ਕੌਣ ਕਰਦਾ ਹੈ ?

ਉੱਤਰ

ਭਾਰਤ ਚੋਣ ਕਮਿਸ਼ਨ । ਰਾਜ ਸਰਕਾਰ ਨਾਲ ਸਲਾਹ ਮਸ਼ਵਰਾ ਕਰਕੇ ਹੀ ਰਾਜ ਸਰਕਾਰ ਦੇ ਅਫਸਰ ਨੂੰ ਭਾਰਤ ਚੋਣ ਕਮਿਸ਼ਨ ਨਿਯੁਕਤ ਕਰਦਾ ਹੈ।

ਪ੍ਰ.17

ਲੋਕ ਸਭਾ ਅਤੇ ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਨੂੰ ਸੰਚਾਲਣ ਕਰਨ ਦਾ ਜਿੰਮੇਵਾਰ ਕੌਣ ਹੈ ?

ਉੱਤਰ

ਰਿਟਰਨਿੰਗ ਅਫਸਰ (ਆਰ.ਓ) । ਪੰਜਾਬ ਰਾਜ ਵਿੱਚ ਡਿਪਟੀ ਕਮਿਸ਼ਨਰ ਹੀ ਆਰ.ਓ ਹੁੰਦਾ ਹੈ । ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 21 ਅਧੀਨ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਕੰਮ ਦਾ ਸੰਚਾਲਣ ਰਿਟਰਨਿੰਗ ਅਫਸਰ ਹੀ ਕਰਦਾ ਹੈ ।

ਪ੍ਰ.18

ਰਿਟਰਨਿੰਗ ਅਫਸਰ ਦੀ ਨਿਯੁਕਤੀ ਕੌਣ ਕਰਦਾ ਹੈ ?

ਉੱਤਰ

ਭਾਰਤ ਚੋਣ ਕਮਿਸ਼ਨ। ਭਾਰਤ ਚੋਣ ਕਮਿਸ਼ਨ ਸਰਕਾਰੀ ਅਫਸਰ ਜਾਂ ਸਥਾਨਕ ਅਧਿਕਾਰੀ ਨੂੰ ਹਰ ਇੱਕ ਲੋਕ ਸਭਾ ਅਤੇ ਵਿਧਾਨ ਸਭਾ ਚੋਣ ਹਲਕਿਆਂ ਲਈ ਰਿਟਰਨਿੰਗ ਅਫਸਰ ਨਿਯੁਕਤ ਕਰਦਾ ਹੈ। ਭਾਰਤ ਚੋਣ ਕਮਿਸ਼ਨ ਲੋਕ ਸਭਾ ਅਤੇ ਵਿਧਾਨ ਸਭਾ ਚੋਣ ਹਲਕਿਆਂ ਲਈ ਰਿਟਰਨਿੰਗ ਅਫਸਰ ਦੀ ਮੱਦਦ ਵਾਸਤੇ ਇੱਕ ਜਾਂ ਇੱਕ ਤੋਂ ਵੱਧ ਸਹਾਇਕ ਰਿਟਰਨਿੰਗ ਅਫਸਰ ਵੀ ਚੋਣਾਂ ਦੇ ਕੰਮ ਨੂੰ ਸਹੀ ਢੰਗ ਨਾਲ ਸੰਚਾਲਣ ਕਰਨ ਲਈ ਨਿਯੁਕਤ ਕਰਦਾ ਹੈ ।

ਪ੍ਰ.19

ਲੋਕ ਸਭਾ ਅਤੇ ਵਿਧਾਨ ਸਭਾ ਚੋਣ ਹਲਕਿਆਂ ਦੀ ਵੋਟਰ ਸੂਚੀ ਨੂੰ ਤਿਆਰ ਕਰਨ ਲਈ ਕੌਣ ਜਿੰਮੇਵਾਰ ਹੁੰਦਾ ਹੈ ?

ਉੱਤਰ

ਲੋਕ ਸਭਾ ਅਤੇ ਵਿਧਾਨ ਸਭਾ ਹਲਕਿਆਂ ਦੀ ਵੋਟਰ ਸੂਚੀ ਦੀ ਤਿਆਰੀ ਦੀ ਜਿੰਮੇਵਾਰੀ ਚੋਣ ਰਜਿਸਟ੍ਰਾਰ ਅਫਸਰ ਦੀ ਹੁੰਦੀ ਹੈ ।

ਪ੍ਰ.20

ਪੋਲਿੰਗ ਸਟੇਸ਼ਨਾਂ ਤੇ ਪੋਲ ਦੇ ਕੰਮ ਦਾ ਸੰਚਾਲਣ ਕੌਣ ਕਰਦਾ ਹੈ ?

ਉੱਤਰ

ਪ੍ਰਧਾਨਗੀ (ਪ੍ਰੀਜ਼ਾਈਡਿੰਗ) ਅਫਸਰ। ਪ੍ਰੀਜ਼ਾਈਡਿੰਗ ਅਫਸਰ ਪੋਲਿੰਗ ਅਫਸਰ ਦੀ ਸਹਾਇਤਾ ਨਾਲ ਪੋਲਿੰਗ ਸਟੇਸ਼ਨ ਤੇ ਚੋਣਾਂ ਕਰਵਾਉਂਦਾ ਹੈ।

¦ ਉਪਰ

ਪੰਨਾ 1 | 2 | 3

 

ਵਿਜ਼ਟਰ ਨੰਬਰ:-3984368                                                                                                               
View Website in English
ਮੁੱਖ ਸਫਾ | ਮੁੱਖ ਚੋਣ ਅਫਸਰ | ਅਦਾਰਾ | ਵੋਟਰ ਸੂਚੀ | ਚੋਣ | ਫਾਰਮ | ਪ੍ਰਕਿਰਿਆ | ਆਮ ਸਵਾਲ | ਸਥਾਨਕ ਝਲਕ | ਨਾਗਰਿਕਤਾ ਜਾਣਕਾਰੀ | ਸੰਪਰਕ ਕਰੋ | ਆਰ.ਟੀ.ਆਈ|
ਸਾਰੇ ਹੱਕ © 2018 ਦਫਤਰ, ਮੁੱਖ ਚੋਣ ਅਫਸਰ, ਪੰਜਾਬ ਕੋਲ ਰਾਖਵੇਂ ਹਨ। ਪ੍ਰਕਾਸ਼ਿਤ :ਤਕਨੀਕੀ ਵਿਭਾਗ ਮੁੱਖ ਚੋਣ ਅਫਸਰ, ਪੰਜਾਬ, ਚੰਡੀਗਡ਼੍ਹ