|
ਨਾਗਰਿਕਤਾ ਜਾਣਕਾਰੀ
|
|
|
ਦਫਤਰ ਮੁੱਖ ਚੋਣ ਅਫਸਰ, ਪੰਜਾਬ
ਨਾਗਰਿਕ ਦਾ ਚਾਰਟਰ
1.ਤੁਸੀ ਪੰਜਾਬ ਦੇ ਵੋਟਰ ਹੋ ਸਕਦੇ ਹੋ ਜੇਕਰ ਤੁਸੀ
ਓ.ਭਾਰਤ ਦੇ ਨਾਗਰਿਕ ਹੋ.
ਅ.ਪੰਜਾਬ ਦੇ ਸਾਧਾਰਣ ਰਿਹਾਇਸ਼ੀ
ੲ. ਯੋਗਤਾ ਮਿਤੀ (ਹਰ ਸਾਲ ਦੀ 1 ਜਨਵਰੀ) ਅਨੁਸਾਰ 18 ਸਾਲ ਜਾਂ ਇਸ ਤੋਂ ਵੱਧ ਉਮਰ
ਸ.ਜੇਕਰ ਨਹੀ ਤਾਂ ਇਸ ਲਈ ਅਯੋਗ ਹੋ
2.ਵੋਟਰ ਸੂਚੀ ਵਿੱਚ ਵਾਧਾ, ਕਟੌਤੀ ਅਤੇ ਸੋਧ
ਕੋਈ ਵਿਅਕਤੀ, ਜਿਸਦਾ ਨਾਂ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਨਹੀ ਹੈ ਜਿੱਥੇ ਉਸਦੀ ਰਿਹਾਇਸ਼ ਹੈ ਪਰੰਤੂ ਉਪਰ ਲਿਖੇ ਹੱਕਾਂ ਅਨਸਾਰ ਰਜਿਸਟ੍ਰੇਸ਼ਨ ਅਫਸਰ
ਕੋਲ ਜਾਕੇ ਸਬੰਧਤ ਚੋਣ ਹਲਕੇ ਵਿੱਚ ਆਪਣਾ ਨਾਂ ਫਾਰਮ ਨੰ-6 ਭਰਕੇ ਦਰਜ਼ ਕਰਵਾ ਸਕਦਾ ਹੈ ।ਚੋਣ ਰਜਿਸਟ੍ਰੇਸ਼ਨ ਅਫਸਰ ਕੋਲ ਚੋਣ ਸਬੰਧਤ ਕੰਮ-ਕਾਜ ਲਈ ਹੇਠ ਲਿਖੇ ਫਾਰਮ ਵੀ ਮੌਜੂਦ ਹਨ :-
ਫਾਰਮ 7 |
ਵੋਟਰ ਸੂਚੀ ਵਿੱਚ ਨਾਂ ਇੰਦਰਾਜ ਤੇ ਇਤਰਾਜ |
ਫਾਰਮ 8 |
ਵੋਟਰ ਸੂਚੀ ਵਿੱਚ ਗਲਤ ਨਾਂ ਹੋਣ ਤੇ ਇਤਰਾਜ |
ਫਾਰਮ 8-ਓ |
ਵੋਟਰ ਸੂਚੀ ਵਿੱਚ ਨਾਂ ਤਬਦੀਲ ਕਰਾਉਣ ਲਈ ਬਿਨੈ-ਪੱਤਰ |
ਫਾਰਮ 8-ਅ |
ਵੋਟਰ ਸੂਚੀ ਵਿੱਚੋ ਨਾਂ ਕਟਵਾਉਣ ਲਈ ਬਿਨੈ-ਪੱਤਰ |
ਸਾਵਧਾਨ:- -
ਇਹ ਨੋਟ ਕੀਤਾ ਜਾਵੇ ਕਿ ਜੋਕਰ ਕਿਸੇ ਵਿਅਕਤੀ ਦੀ ਲੋਡ਼ੀਂਦੀ ਸੂਚਨਾਂ ਗਲਤ ਪਾਈ ਜਾਂਦੀ ਹੈ ਤਾਂ ਉਸਨੂੰ ਲੋਕ ਪ੍ਰਤੀਨਿਧਤਾ ਐਕਟ 1950 ਦੇ ਅਧੀਨ ਇਕ ਸਾਲ ਦੀ ਸਜ਼ਾ ਅਤੇ/ਜਾਂ ਜੁਰਮਾਨਾ ਵੀ ਹੋ ਸਕਦਾ ਹੈ।
3. ਬਿਨੈ-ਪੱਤਰਾਂ ਦਾ ਮਿਤੀਬੱਧ ਨਿਪਟਾਰਾ
ਚੋਣ ਰਜਿਸ਼ਟ੍ਰੇਸ਼ਨ ਅਫਸਰ ਉਪਰ ਲਿਖੇ ਕੇਸਾਂ ਨਾਲ ਸਬੰਧਿਤ ਲੋਡ਼ੀਂਦੀ ਪਡ਼ਤਾਲ ਬਿਨੈ ਪੱਤਰ ਅਤੇ ਸੂਚੀ ਪ੍ਰਕਾਸ਼ਿਤ ਹੋਣ ਦੀ ਮਿਤੀ ਨੂੰ ਛੱਡ ਕੇ 21 ਦਿਨਾਂ (ਵੱਧ ਤੋਂ ਵੱਧ) ਵਿੱਚ ਪੂਰੀ ਕਰ ਲਵੇਗਾ।
4. ਵੋਟਰਾਂ ਦੇ ਸਨਾਖਤੀ ਕਾਰਡ :
ਸਬੰਧਤ ਚੋਣ ਹਲਕੇ ਵਿੱਚ ਤੁਹਾਡਾ ਨਾਂ ਵੋਟਰ ਸੂਚੀ ਵਿੱਚ ਦਰਜ ਹੋਣ ਉਪਰੰਤ ਤੁਸੀ ਫੋਟੋ ਸ਼ਨਾਖਤੀ ਕਾਰਡ ਲੈਣ ਲਈ ਯੋਗ ਹੋ। ਪਹਿਲੀ ਵਾਰ ਲਈ ਦਿੱਤੀਆਂ ਗਈਆਂ ਜਾਣਕਾਰੀਆਂ ਪੂਰੀਆਂ ਹਨ। ਫੋਟੋ ਸ਼ਨਾਖਤੀ ਕਾਰਡ ਗੁਆਚਣ ਜਾਂ ਸੋਧ ਦੇ ਕੇਸ ਵਿੱਚ ਪਡ਼ਤਾਲ ਤੋਂ ਬਾਅਦ ਹੀ ਜਾਰੀ ਕੀਤਾ ਜਾਵੇਗਾ।
5. ਤੁਹਾਡੀ ਡਿਉਟੀ
ਭਾਰਤੀ ਲੋਕਤੰਤਰ ਦੇ ਆਦਰਸ਼ ਚੌਕਸ ਵੋਟਰ ਹੋਣ ਦੇ ਨਾਤੇ
1) |
|
ਜੇਕਰ ਤੁਸੀ ਸਾਰੀਆਂ ਸ਼ਰਤਾਂ ਤੋਂ ਸੰਤੁਸ਼ਟ ਹੋ ਤਾਂ ਆਪਣੇ ਆਪ ਨੂੰ ਵੋਟਰ ਦੇ ਤੌਰ ਤੇ ਦਰਜ ਕਰਵਾਓ ਅਤੇ ਚੋਣਾਂ ਵਿੱਚ ਭਾਗ ਲਓ। |
2) |
(ਓ) |
ਆਪਣੀ ਰਿਹਾਇਸ਼ ਬਦਲਣ ਤੇ |
|
(ਅ) |
ਵੋਟਰ ਸੂਚੀ ਵਿੱਚ ਗੁਆਂਢੀ ਦੇ ਪਰਿਵਾਰ ਦੇ ਮੈਂਬਰ ਜੋ ਕਿ ਇੱਥੋਂ ਛੱਡ ਕੇ ਚਲੇ ਗਏ ਹਨ ਦੀ ਸੂਚਨਾਂ ਦਿਓ । |
|
(ੲ) |
ਵੋਟਰ ਸੂਚੀ ਵਿੱਚ ਦਰਜ ਵਿਅਕਤੀ ਦੀ ਮੌਤ ਦੀ ਸੂਚਨਾਂ ਦਿਓ। |
|
(ਸ) |
ਵੋਟਰ ਸੂਚੀ ਵਿੱਚ ਡੁਪਲੀਕੇਟ ਨਾਮਜਦਗੀ ਦੀ ਸੂਚਨਾਂ ਦਿਓ।
|
|
|
|
ਉਪਰ |
|
|
|